80 ਸਾਲਾਂ ਬਜ਼ੁਰਗ ਨਾਲ ਘਰ ਵਿੱਚ ਹੋਇਆ ਇਹ ਕੰਮ

ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ, ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਅਨੇਕਾਂ ਮੁਸੀਬਤਾਂ ਦੇ ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਬੰਦਾ ਬਹਾਦਰ ਦੀ ਸਹੀਦੀ ਤੋ ਬਾਅਦ ਸਿਘਾਂ ਉਤੇ ਹਕੂਮਤੀ ਜਬਰ ਤੇ ਜ਼ੁਲਮ ਦਾ ਕਹਿਰ ਢਾਹਿਆ ਗਿਆ। ਇਕ ਵਕਤ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇਨਸਾਫ ਪਸੰਦ ਤੇ ਲੋਕਪੱਖੀ ਖਾਲਸਾ ਰਾਜ ਸਥਾਪਤ ਹੋਇਆ ਪਰ ਇਸਦੇ ਸਮਾਪਤ ਹੋਣ ਬਾਅਦ ਸਿੱਖੀ ਲਈ ਫਿਰ ਇਕ ਬਿਖੜਾ ਤੇ ਦੁੱਖਦਾਈ ਸਮਾਂ ਆਇਆ। ਸਿੱਖ ਧਰਮ ਉਪਰ ਵਹਿਮਾਂ

ਭਰਮਾਂ, ਅੰਧ-ਵਿਸ਼ਵਾਸ ਤੇ ਪਾਖੰਡਵਾਦ ਦਾ ਬੋਲਬਾਲਾ ਹੋਣ ਲੱਗਿਆ। ਹਰ ਪਾਸੇ ਅਨਪੜ੍ਹਤਾ ਤੇ ਅਗਿਆਨਤਾ ਦਾ ਪਸਾਰਾ ਸੀ । ਅਜਿਹੇ ਸਮੇ ਵਿਚ ਇਕ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਣਾ ਨੇ ਆਪਣੇ ਵਿਚਾਰਾਂ, ਵਿਖਿਆਨਾਂ ਰਾਹੀਂ ਸਿੱਖਾਂ ਨੂੰ ਸਿੱਖੀ ਬਾਣੇ ਤੇ ਬਾਣੀ ਨਾਲ ਜੋੜ ਕੇ ਨਵੀਂ ਦਿਸ਼ਾ, ਦਸ਼ਾ ਤੇ ਨਵਾਂ ਸਾਹਸ ਦਿੱਤਾ। ਸੰਤਾਂ ਦੇ ਪ੍ਰਚਾਰ ਤੇ ਅਕਾਲ ਪੁਰਖ ਦਾ ਓਟ ਤੇ ਆਸਰਾ ਲੈ ਕੇ ਸਿੱਖੀ ਪ੍ਰਚਾਰ ਖੂਬ ਵਧਿਆ ਫੁਲਿਆ। ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਕੇ

ਲੱਖਾਂ ਲੋਕਾਂ ਨੂੰ ਗੁਰੂ ਲੜ ਲਾਇਆ ਜਿਨ੍ਹਾ ਵਿਚੋ ਕੁਝ ਸਿਰਕਢ ਸਿਖ ਨੇਤਾ ਪੰਥ ਰਤਨ ਮਾਸਟਰ ਤਾਰਾ ਸਿੰਘ ਤੇ ਹੋਰ ਕਈ ਮਹਾਨ ਹਸਤੀਆਂ , ਮਲਿਕ ਮੋਹਨ ਸਿੰਘ, ਡਾ. ਭਾਈ ਜੋਧ ਸਿੰਘ, ਭਾਈ ਹਰਕ੍ਰਿਸ਼ਨ, ਹਰਦਿੱਤ ਸਿੰਘ ਮਲਿਕ, ਪ੍ਰੋ. ਪੁੂਰਨ ਸਿੰਘ, ਪ੍ਰੋ. ਸਾਹਿਬ ਸਿੰਘ, ਸੇਵਾ ਸਿੰਘ ਠੀਕਰੀਵਾਲਾ, ਸੰਤ ਤੇਜਾ ਸਿੰਘ, ਸੰਤ ਨਿਰਜੰਨ ਸਿੰਘ ਮੋਹੀ, ਸੰਤ ਬਿਸ਼ਨ ਸਿੰਘ ਤੇ ਸੰਤ ਗੁਲਾਬ ਸਿੰਘ ਦੇ ਨਾਂ ਵਰਣਨਯੋਗ ਹਨ।ਸੰਤ ਅਤਰ ਸਿੰਘ ਨੇ ਕਾਂਝਲਾ ਦੇ ਗੁਰੁਦਵਾਰੇ ਝਿੜਾ ਸਾਹਿਬ ਵਿਚ ਤਪਸਿਆ ਕੀਤੀ ਜੋ ਸੰਗਰੂਰ ਤੋਂ 18 ਕਿਲੋ ਮੀਟਰ ਇਕ ਪਿੰਡ ਵਿਚ ਹੈ

ਜਿਥੇ ਗੁਰੂ ਨਾਨਕ ਸਾਹਿਬ , ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪਣੇ ਸਮੇ ਆਕੇ ਆਪਣੀ ਚਰਨ ਛੋਹ ਦੀ ਬਖਸ਼ਿਸ਼ ਕੀਤੀ ਸੀ ਸੰਤ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਨੇ ਮਸਤੂਆਣਾ ਆਕੇ ਸੰਤਾਂ ਨੂੰ ਸਿੱਖੀ ਪ੍ਰਚਾਰ, ਪ੍ਰਸਾਰ, ਤੇ ਮਾਲਵੇ ਦੇ ਸਿਖਾਂ ਵਿਚ ਮੁੜ ਸਿੱਖੀ ਦੀ ਚੇਤਨਾ ਜਾਗ੍ਰਿਤ ਕਰਨ ਲਈ ਬੇਨਤੀ ਕੀਤੀ। ਸੰਤ ਅੱਤਰ ਸਿੰਘ ਜੀ ਤਰਨ ਤਾਰਨ, ਸ੍ਰੀ ਨਨਕਾਣਾ ਸਾਹਿਬ, ਲਾਹੌਰ, ਮੁਕਤਸਰ, ਬਠਿੰਡਾ ਤੇ ਕਨੌਹੇ ਹੁੰਦੇ ਹੋਏ ਮੁੜ ਕਾਂਝਲੇ ਆ ਪੁੱਜੇ। ਫਿਰ ਮਸਤੂਆਣਾ ਝਿੜਾ ਦੇਖਿਆ ਤੇ ਇੱਥੇ ਪੱਕੇ ਤੌਰ ‘ਤੇ ਆਸਣ ਲਾਉਣ ਦਾ ਮਨ

ਬਣਾ ਲਿਆ । ਰੋਜ਼ਾਨਾ ਦੀਵਾਨ ਸਜਾਏ ਜਾਂਦੇ, ਕੀਰਤਨ ਹੁੰਦਾ, ਗੁਰੂ ਕਾ ਲੰਗਰ ਅਤੁੱਟ ਵਰਤਦਾ। ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਸਤੂਆਣਾ ਸਾਹਿਬ ਦੀ ਕਾਰ ਸੇਵਾ ਸ਼ੂਰੂ ਹੋਈ। ਸੰਤ ਜੀ ਨੇ ਕਾਰ ਸੇਵਾ ਲਈ ਕੋਹਾਟ, ਹੰਘੂ, ਸਾਰਾਗੜ੍ਹੀ, ਬੰਨ੍ਹਾ ਸ਼ਹਿਰ, ਡੇਰਾ ਇਸਮਾਇਲ ਖਾਂ, ਨੌਸ਼ਹਿਰਾ, ਹਰਿਦੁਆਰ ਤੇ ਦੂਰ-ਦੂਰ ਤੱਕ ਵੱਖ-ਵੱਖ ਦੀਵਾਨ ਸਜਾਏ ਤੇ ਸੰਗਤ ਨੂੰ ਮਸਤੂਆਣਾ ਦੀ ਕਾਰ ਸੇਵਾ ਲਈ ਤਿੱਲ ਫੁਲ ਭੇਟ ਕਰਨ ਲਈ ਪ੍ਰੇਰਿਆ। ਗੁੰਬਦ ਤਿਆਰ ਹੋਏ। ਸਰੋਵਰ ਦੀ ਖੁਦਾਈ ਦਾ ਟੱਕ ਲਗਿਆ। 1901 ਵਿਚ ਉਸਾਰੀ ਪੂਰੀ ਹੋਣ ਤੇ ਇਸ ਧਾਰਮਿਕ ਤੇ ਵਿਦਿਆ ਕੇਂਦਰ ਦਾ ਨਾਂ ਗੁਰੁਸਾਗਰ ਮ੍ਸਤੂਆਣਾ ਰਖਿਆ ਗਿਆ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *