ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਦੇ ਨੇੜੇ ਸਥਿਤ ਹੈ | ਇਸ ਸਥਾਨ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਫ਼ਤਿਹਗੜ ਸਾਹਿਬ ਦੀ ਜੰਗ ਵਿਚ ਰੱਬ ਨੂੰ ਪਿਆਰੇ ਹੋਏ ੬੦੦੦ ਸਿੰਘਾ ਦਾ ਸੰਸ ਕਾਰ ਕੀਤਾ ਸੀ | ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ, ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ ਇਸ ਜਗਹ ਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿੱਤਾ ਗਿਆ ਸੀ
ਜਦ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਿਰਸਾ ਨਦੀ ਤੇ ਗੁਰੂ ਸਾਹਿਬ ਤੋਂ ਵਿਛੜ ਗਏ ਤਾਂ ਉਹਨਾਂ ਦਾ ਰਸੋਈਆ ਗੰਗੂ ਉਹਨਾ ਨੂੰ ਅਪਣੇ ਪਿੰਡ ਖੇੜੀ ਲੈ ਗਿਆ | ਪਰ ਉਸ ਦੇ ਦਿਲ ਵਿਚ ਲਾਲਚ ਆਇਆ ਅਤੇ ਗੰਗੂ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਨਾਮ ਦੇ ਬਦਲੇ ਮੋਰਿੰਡੇ ਦੇ ਜ਼ਾਮ ਖਾਨ ਅਤੇ ਮਾਨ ਖਾਨ ਦੇ ਹਵਾਲੇ ਕਰ ਦਿੱਤਾ | ਉਹਨਾਂ ਨੇ ਅਗੇ ਇਹਨਾਂ ਨੂੰ ਸਰਹੰਦ ਦੇ ਸੁਬੇਦਾਰ ਦੇ ਹਵਾਲੇ ਕਰ ਦਿੱਤਾ | ਸੁਬੇਦਾਰ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰਜ਼ ਵਿਚ ਕੈਦ ਕੀਤਾ ਅਤੇ ਹੋਰ ਕਈ ਤਸੀਹੇ ਦਿੱਤੇ |
ਜਦ ਸਾਹਿਬਜ਼ਾਦੇ ਤਸੀਹਿਆਂ ਤੋਂ ਨਾਂ ਡਰੇ ਤਾਂ ਵਜ਼ੀਰ ਖਾਨ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰਾਂ ਦੇ ਲਾਲਚ ਵੀ ਦਿੱਤੇ | ਅਖੀਰ ਵਜ਼ੀਰ ਖਾਨ ਨੇ ਉਹਨਾਂ ਨੂੰ ਨੀਹਾਂ ਵਿਚ ਚੁਣ ਵਾਉਣ ਦਾ ਹੁਕਮ ਦਿੱਤਾ | ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹਮਦ ਖਾਨ ਨੇ ਇਸ ਦੇ ਹੁਕਮ ਦੇ ਤੇ ਅਵਾਜ਼ ਉਠਾਈ ਅਤੇ ਨਵਾਬ ਖਾਨ ਨੂੰ ਕਿਹਾ ਕੇ ਉਸ ਦੀ ਦੁਸ਼ਮਣੀ ਬਚਿਆਂ ਨਾਲ ਨਹੀਂ ਹੈ ਅਤੇ ਉਹਨਾਂ ਨੂੰ ਇਸ ਤਰਹਾਂ ਦੇ ਤਸੀਹੇ ਦੇਣਾ ਠੀਕ ਨਹੀਂ ਹੈ | ਆਖੀਰ ਕਾਰ ੧੧ ਦਿਸੰਬਰ ਨੂੰ ਦੋਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚੁਣਵਾ ਦਿੱਤਾ ਗਿਆ | ਦੁਸਰੇ ਦਿਨ ਦੋਨਾਂ ਸਾਹਿਬਜ਼ਾਦਿਆਂ ਦੇ ਸ਼ਰੀਰ ਨੀਹਾਂ ਵਿਚੋਂ ਕਡ ਕੇ ਪਿਛੇ ਸੁਟਦਿੱਤੇ | ਉਸ ਜਗਹ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਸਥਿਤ ਹੈ। ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਮਾਤਾ ਗੁਜਰੀ ਜੀ