ਗੁਰਮੁਖ ਪਿਆਰਿਓ ਗੁਰੂ ਘਰ ਰੁਮਾਲਾ ਸਾਹਿਬ ਚੜਾਉਣ ਦਾ ਕੀ ਫਲ ਹੈ ਕੀ ਅਰਥ ਹੈ ਆਪਾਂ ਇਹਨਾਂ ਚੀਜ਼ਾਂ ਨੂੰ ਜਰੂਰ ਸਮਝਾਂਗੇ ਇਸ ਵਿਸ਼ੇ ਤੇ ਜਰੂਰ ਖਾਸ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਗੁਰੂ ਨੇ ਤੇ ਮਹਾਨ ਗੁਰੂ ਨੇ ਤੇ ਆਪਾਂ ਗੱਲ ਕਰੀਏ ਵੀ ਸੱਚੇ ਸਤਿਗੁਰ ਬਹੁਤ ਮਹਾਨ ਨੇ ਤੇ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਤਿਲ ਫੁਲ ਭੇਟਾ ਦਿੱਤਾ ਹੋਇਆ ਪ੍ਰਵਾਨ ਕਰਨਾ ਵਸਤਰ ਦਿੱਤੇ ਹੋਏ ਅੰਗੀ ਕਾਰ ਕਰਨੇ ਜਦੋਂ ਆਪਾਂ ਗੁਰੂ ਸਾਹਿਬ ਨੂੰ ਕੋਈ ਰੁਮਾਲਾ ਭੇਟ ਕਰਦੇ ਆਂ ਅਰਪਿਤ ਕਰਦੇ ਹਾਂ ਸੋ ਪਿਆਰਿਓ ਇਹਦਾ ਬਹੁਤ ਵੱਡਾ ਫਲ ਹੈ।
ਤੇ ਅੱਜ ਕੱਲ ਰੁਮਾਲਾ ਸਾਹਿਬ ਆਪਾਂ ਖਰੀਦਦੇ ਆਂ ਆਮ ਦੁਕਾਨ ਤੋਂ ਰੁਮਾਲਾ ਸਾਹਿਬ ਆਪਾਂ ਲੈ ਆਉਦੇ ਆਂ ਸੋ ਗੁਰਮੁਖੋ ਇਕ ਇਸ ਵਿਸ਼ੇ ਤੇ ਬੇਨਤੀ ਜਰੂਰ ਸਮਝਿਓ ਪਹਿਲਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਦੁਕਾਨ ਤੋਂ ਰੁਮਾਲਾ ਖਰੀਦਦੇ ਆਂ ਆਪਾਂ ਕਹਿੰਦੇ ਰੁਮਾਲਾ ਦਿਖਾਇਓ ਤੇ ਜਦੋਂ ਉਹੀ ਰੁਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਸ ਆ ਜਾਂਦੇ ਗੁਰੂ ਸਾਹਿਬ ਉਹਨੂੰ ਅੰਗੀਕਾਰ ਕਰ ਲੈਂਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਆ ਜਾਂਦਾ ਫਿਰ ਉਹੀ ਰੁਮਾਲਾ ਸਾਹਿਬ ਸਹਿਪੀ ਪ੍ਰਾਪਤ ਕਰ ਲੈਂਦਾ ਤੇ ਆਪਾਂ ਕਹਿੰਦੇ ਆ ਰੁਮਾਲਾ ਸਾਹਿਬ ਗੁਰਮੁਖ ਪਿਆਰਿਓ ਜਿਹੜੀ ਚੀਜ਼ ਗੁਰੂ ਕੋਲ ਆ ਗਈ ਉਹਨੇ ਸਾਹਿਬੀ ਕਬੂਲ ਕਰ ਲਈ ਤੇ ਮੈਂ ਬੇਨਤੀ ਕਰਾਂ ਕਿ ਆਪਾਂ ਕਿਸ ਦਿਨ ਸਾਹਿਬੀ ਕਬੂਲ ਕਰਾਂਗੇ ਆਪਾਂ ਵੀ ਗੁਰੂ ਦੇ ਲੜ ਲੱਗੀਏ ਗੁਰੂ ਵਾਲੇ ਬਣ ਗਏ ਸਭ ਤੋਂ ਪਹਿਲੀ ਬੇਨਤੀ ਔਰ ਦੂਜੀ ਬੇਨਤੀ ਗੁਰਮੁਖ ਪਿਆਰਿਓ ਅੱਜ ਹਰ ਕੋਈ ਰੁਮਾਲਾ ਸਾਹਿਬ ਲੈ ਕੇ ਆ ਰਿਹਾ ਹਰ ਕੋਈ ਗੁਰੂ ਸਾਹਿਬ ਨੂੰ ਰੁਮਾਲਾ ਭੇਟ ਕਰ ਰਿਹਾ ਚੰਗੀ ਗੱਲ ਹੈ ਕਰਨਾ ਚਾਹੀਦਾ
ਪਰ ਮੈਂ ਬੇਨਤੀਆਂ ਕਰਾਂ ਵੀ ਹਰ ਵਾਰ ਰੁਮਾਲਾ ਚੜਾਉਣਾ ਹਰ ਵਾਰ ਕਹਿ ਦੇਣਾ ਵੀ ਸਤਿਗੁਰੂ ਜੀ ਮੈਂ ਰੁਮਾਲਾ ਸਾਹਿਬ ਭੇਟ ਕਰਾਂ ਇਹ ਗੱਲ ਸਹੀ ਨਹੀਂ ਹੁਣ ਇਸ ਗੱਲ ਨੂੰ ਸਮਝ ਲਿਓ ਕਈ ਇਸ ਗੱਲ ਤੇ ਔਖੇ ਭਾਰੇ ਹੋ ਜਾਂਦੇ ਨੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਇੰਨੇ ਰੁਮਾਲਾ ਸਾਹਿਬ ਚੜਾ ਦਿੱਤੇ ਗਏ ਇੰਨੇ ਰੁਮਾਲਾ ਸਾਹਿਬ ਆਪਾਂ ਦੇ ਦਿੱਤੇ ਪਿਆਰਿਓ ਗੁਰੂ ਘਰਾਂ ਦੇ ਵਿੱਚ ਰੁਮਾਲੇ ਰੱਖਣ ਨੂੰ ਥਾਂ ਨਹੀਂ ਹੈਗੀ ਜੇ ਉਹ ਰੁਮਾਲਾ ਸਾਹਿਬ ਇਕੱਠੇ ਕਰਕੇ ਬਾਹਰ ਵੇਚੇ ਜਾਂਦੇ ਨੇ ਕਹਿੰਦੇ ਜੀ ਰੁਮਾਲੇ ਵੇਚਦੇ ਨੇ ਜੇ ਉਹਨਾਂ ਨੂੰ ਰੱਖੀ ਰੱਖਦੇ ਆਂ ਫਿਰ ਉਹ ਖਰਾਬ ਹੋ ਜਾਂਦੇ ਨੇ ਕਹਿੰਦੇ ਜੀ ਰੁਮਾਲਿਆਂ ਦੀ ਬੇਅਦਬੀ ਕਰਦੇ ਨੇ ਹੁਣ ਦੱਸੋ ਜੀ ਕਿੱਧਰ ਜਾਈਏ ਬਹੁਤੇ ਗੁਰੂ ਘਰਾਂ ਦੇ ਵਿੱਚ ਗੱਠੜ ਬੰਨ ਬੰਨ ਕੇ ਬੰਨ ਬੰਨ ਕੇ ਮੈਂ ਸੱਚਖੰਡ ਦੇ ਵਿੱਚ ਲੱਗੇ ਹੋਏ ਦੇਖੇ ਨੇ ਇੰਨੇ ਰੁਮਾਲਾ ਸਾਹਿਬ ਭੇਟ ਹੋ ਗਏ ਰੁਮਾਲਾ ਸਾਹਿਬ ਰੁਮਾਲਾ ਸਾਹਿਬਾ ਭੇਟ ਕਰਦੇ ਆਂ
ਦੇਖੋ ਰੁਮਾਲਾ ਸਾਹਿਬ ਪੂਰਾ ਸੈੱਟ ਭੇਟ ਕਰੀਏ ਜਿਹੜਾ ਕੰਮ ਵੀ ਆਵੇ ਇੱਕ ਛੋਟਾ ਜਿਹਾ ਰੁਮਾਲਾ ਸਾਹਿਬ ਆਪਾਂ ਲੈ ਕੇ ਭੇਟ ਕਰ ਦਿੰਦੇ ਆ ਉਹ ਕਿਸੇ ਕੰਮ ਨਹੀਂ ਆਉਂਦਾ ਨਾ ਹੀ ਗੁਰੂ ਸਾਹਿਬ ਦੇ ਆਪਾਂ ਨੂੰ ਲਾ ਸਕਦੇ ਆਂ ਅੰਗ ਤੇ ਨਾ ਹੀ ਆਪਾਂ ਉਸਨੂੰ ਰੱਖ ਸਕਦੇ ਹਾਂ ਤੇ ਨਾ ਹੀ ਉਹਨੂੰ ਲਾ ਸਕਦੇ ਹਾਂ ਲੈਣਾ ਤੇ ਵਧੀਆ ਦਿਓ ਵਧੀਆ ਰੁਮਾਲਾ ਸਾਹਿਬ ਵਧੀਆ ਸੈਟ ਤਿਆਰ ਕਰਾਓ ਜੋ ਚਲਦਾ ਜਿਸ ਨੂੰ ਗੁਰੂ ਸਾਹਿਬ ਦੇ ਉੱਪਰ ਲਾ ਕੇ ਆਪਾਂ ਗੁਰੂ ਦੀ ਸ਼ੋਭਾ ਵੀ ਵਧਾ ਸਕੀਏ ਆਪਾਂ ਆਪਣੇ ਲਈ ਕਿੰਨਾ ਮਹਿੰਗਾ ਕੱਪੜਾ ਖਰੀਦਦੇ ਆਂ ਆਪਾਂ ਪਾਉਣ ਲਈ ਕਿੰਨਾ ਮਹਿੰਗਾ ਕੱਪੜਾ ਖਰੀਦਦੇ ਆਂ ਕਦੇ ਸੋਚਿਆ ਤੁਸੀਂ ਵਿਚਾਰਿਆ ਗੁਰੂ ਸਾਹਿਬ ਨੂੰ ਵੀ ਵਧੀਆ ਕੱਪੜਾ ਚਾਹੀਦਾ ਨਾ ਵਧੀਆ ਰੁਮਾਲਾ ਸਾਹਿਬ ਚਾਹੀਦਾ ਗੁਰਮੁਖ ਪਿਆਰਿਓ ਵਧੀਆ ਰੁਮਾਲਾ ਸਾਹਿਬ ਦਿਓ ਪੂਰਾ ਸੈਟ ਦਿਓ ਤੇ ਹੋ ਸਕੇ
ਰੁਮਾਲਾ ਸਾਹਿਬ ਦੀ ਬਜਾਏ ਚਿੱਟਾ ਵਸਤਰ ਵਧੀਆ ਮਖਮਲ ਦਾ ਕਾਟਨ ਦਾ ਕੱਪੜਾ ਚਿੱਟਾ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁ ਖਾਸਨ ਕੀਤੇ ਜਾਂਦੇ ਨੇ ਜੇ ਉਹਦੇ ਦਈਏ ਮੇਰੇ ਖਿਆਲ ਚ ਬਹੁਤ ਵਧੀਆ ਹੋਏਗਾ ਕਿਉਂਕਿ ਚਿੱਟਾ ਕੱਪੜਾ ਜਿਹੜਾ ਨਾ ਗੁਰੂ ਦੇ ਸੁਖਾਸਨ ਕਰਨ ਦੇ ਲਈ ਕੰਮ ਜਰੂਰ ਆਏਗਾ ਆਪਣਾ ਦਿੱਤਾ ਹੋਇਆ ਰੁਮਾਲਾ ਤੇ ਉੱਤੋਂ ਜਿਹੜੇ ਰੰਗ ਬਿਰੰਗੇ ਇਹੋ ਜਿਹੇ ਰੁਮਾਲੇ ਹੁੰਦੇ ਨੇ ਜਿਹੜੇ ਕਿ ਉਹ ਸਾਜ ਸਜਾਵਟ ਦੇ ਨਾਲ ਮੈਚਿੰਗ ਨਹੀਂ ਕਰਦੇ ਉਹਨਾਂ ਨੂੰ ਕਿੱਥੇ ਲਾਈਏ ਦੱਸੋ ਚਿੱਟਾ ਵਸਤਰ ਜਿਹੜਾ
ਉਹਤੇ ਕਿਤੇ ਨਾ ਕਿਤੇ ਕੰਮ ਆ ਜਾਊਗਾ ਦੇਗ ਢਕਣ ਦੇ ਕੰਮ ਆ ਜਾਓ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁੱਖਾਸਨ ਕਰਨ ਦੇ ਕੰਮ ਆ ਜਾਊਗਾ ਤੇ ਚਿੱਟਾ ਵਸਤਰ ਪੋਥੀਆਂ ਸਾਹਿਬ ਢਕਣ ਦੇ ਲਈ ਕੰਮ ਆ ਜੂ ਤੇ ਹੋਰ ਵੀ ਕੋਈ ਸਾਰੇ ਇਹੋ ਜਿਹੇ ਕੰਮ ਨੇ ਜੋ ਚਿੱਟੇ ਵਸਤਰ ਤੋਂ ਲਏ ਜਾ ਸਕਦੇ ਨੇ ਪੋਥੀ ਸਾਹਿਬ ਦੇ ਆਪਾਂ ਕਬਰ ਬਣਾ ਸਕਦੇ ਹਾਂ ਰੁਮਾਲਾ ਸਾਹਿਬ ਬਣਾ ਸਕਦੇ ਹਾਂ ਪੋਥੀਆਂ ਨੂੰ ਢਕਣ ਵਾਸਤੇ ਕੰਮ ਲੈ ਸਕਦੇ ਹਾਂ ਤੇ ਪਿਆਰਿਓ ਵੱਧ ਤੋਂ ਵੱਧ ਸ਼ਬਦ ਗੁਰੂ ਦੇ ਲਈ ਵਰਤਿਆ ਜਾ ਸਕਦਾ ਚਿੱਟਾ ਕੱਪੜਾ ਜਿਹੜਾ ਤੇ ਮੈਂ ਬਹੁਤੀ ਗੁਰੂ ਘਰਾਂ ਦੇ ਵਿੱਚ ਵੇਖਿਆ ਰੁਮਾਲੇ ਸਾਹਿਬ ਤੇ ਬਹੁਤ ਵਧੀਆ ਤੋਂ ਵਧੀਆ
ਬਹੁਤ ਵਧੀਆ ਤੋਂ ਵਧੀਆ ਹੁੰਦੇ ਨੇ ਪਰ ਚਿੱਟੇ ਵਸਤਰ ਇੰਨੇ ਦਾਗਦਾਰ ਹੁੰਦੇ ਨੇ ਜਿਹਦੇ ਵਿੱਚ ਗੁਰੂ ਦਾ ਸੁਖਾਸਨ ਕੀਤਾ ਜਾਂਦਾ ਵੇਖ ਕੇ ਗੁੱਸਾ ਬਹੁਤ ਚੜਦਾ ਵੀ ਹੁਣ ਕੀ ਹੱਲ ਬਣਾਈਏ ਆਪਣੇ ਕੱਪੜੇ ਤੇ ਭਾਈ ਜੀ ਇਸ ਤਰ੍ਹਾਂ ਟਿਚ ਕਰਕੇ ਪਾ ਲੈਂਦੇ ਨੇ ਕਰੀਜਾ ਕਢਾ ਕੇ ਪਰ ਗੁਰੂ ਗ੍ਰੰਥ ਸਾਹਿਬ ਦਾ ਚਿੱਟਾ ਵਸਤਰ ਜਿਹਦੇ ਵਿੱਚ ਸੁਖਾਸਨ ਕੀਤਾ ਜਾਣਾ ਉਹਦੇ ਉੱਤੇ ਇਦਾਂ ਨਿਸ਼ਾਨ ਪਏ ਹੁੰਦੇ ਨੇ ਜਿਸ ਤਰ੍ਹਾਂ ਉਹ ਮਿੱਟੀ ਚੋਂ ਦੱਬ ਕੇ ਕੱਢਿਆ ਹੋਵੇ ਬਹੁਤੇ ਗੁਰੂ ਘਰਾਂ ਦੇ ਵਿੱਚ ਹਾਲਾਤ ਨੇ ਮੈਂ ਕਈ ਥਾਵਾਂ ਤੇ ਦੇਖਿਆ ਸ਼ਾਇਦ ਕਈ ਜਿਹੜੀਆਂ ਪ੍ਰਬੰਧਕ ਕਮੇਟੀਆਂ ਧਿਆਨ ਨਹੀਂ ਦਿੰਦੀਆਂ ਜਾਂ ਭਾਈ ਜੀ ਆਲਸੀ ਹੁੰਦੇ ਨੇ ਸ਼ਾਇਦ ਉਹਨਾਂ ਤੇ ਇਹੋ ਜਿਹੇ ਹਾਲਾਤ ਬਣਦੇ ਨੇ ਪਰ ਬਹੁਤੀਆਂ ਪ੍ਰਬੰਧਕ ਕਮੇਟੀਆਂ ਇਹਨਾਂ ਗੱਲਾਂ ਨੂੰ ਲੈ ਕੇ ਬਹੁਤ ਸੁਚੇਤ ਨੇ ਬਹੁਤ ਤਰ੍ਹਾਂ ਦੇ
ਇਹੋ ਜਿਹੇ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਵੀ ਇਹੋ ਜਿਹੀਆਂ ਕੋਈ ਵੀ ਗੁਰੂ ਸਾਹਿਬ ਦੇ ਲਈ ਵਸਤੂਆਂ ਜਿਹੜੀਆਂ ਨੇ ਵਧੀਆ ਤੋਂ ਵਧੀਆ ਹੋਣ ਤੇ ਵਧੀਆ ਤੋਂ ਵਧੀਆ ਚੀਜ਼ਾਂ ਹੋਣ ਕੋਈ ਵੀ ਇਹੋ ਜਿਹੀ ਚੀਜ਼ ਨਾ ਹੋਵੇ ਜਿਹੜੀ ਕਿ ਇਹੋ ਜਿਹੀ ਹੋਵੇ ਜਿਹਦੇ ਨਾਲ ਗੁਰੂ ਸਾਹਿਬ ਦੀ ਸ਼ਾਨ ਨੂੰ ਸ਼ੌਕਤ ਦੇ ਵਿੱਚ ਕੋਈ ਫਰਕ ਪਵੇ ਸੋ ਪਿਆਰਿਓ ਇਹ ਬੇਨਤੀਆਂ ਮੈਂ ਤਾਂ ਕਰ ਰਿਹਾ ਕਿਉਂਕਿ ਸਾਨੂੰ ਇਹ ਗੱਲ ਜਿਹੜੀ ਹ ਜਰੂਰ ਸਮਝ ਲੈਣੀ ਪਏਗੀ ਸੋ ਇਥੇ ਮੈਂ ਬੇਨਤੀ ਕਰਾਂ ਪਿਆਰਿਓ ਰੁਮਾਲਾ ਸਾਹਿਬ ਚੜਾਉਣਾ ਹੀ ਹੈ ਨਾ ਸਾਡਾ ਜੇ ਮਨ ਕਰਦਾ ਸ਼ਰਧਾ ਆ ਤੇ ਚਿੱਟਾ ਵਸਤਰ ਦਈਏ ਤੇ ਦੂਜੀ ਬੇਨਤੀ ਮੈਂ ਕਰਾਂ ਪਿਆਰਿਓ ਚਿੱਟਾ ਵਸਤਰ ਆਪਾਂ ਦਈਏ ਪਿਆਰਿਓ ਚਿੱਟਾ ਵਸਤਰ ਦਈਏ ਜਿਸ ਦਾ ਕੋਈ ਕੰਮ ਕੋਈ ਅਰਥ ਵੀ ਆਵੇ ਤੇ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟਾ ਕਰਨਾ ਜੀ
ਗੁਰੂ ਸਾਹਿਬ ਆਪਣੇ ਅੰਗੀਕਾਰ ਕਰਨਗੇ ਇਹਦਾ ਬਹੁਤ ਵੱਡਾ ਫਲ ਹੈ ਮੈਂ ਕਹਿੰਨਾ ਬਹੁਤ ਵੱਡਾ ਫਲ ਹੈ ਪਿਆਰਿਓ ਪਰ ਰੁਮਾਲਾ ਸਾਹਿਬ ਦਿੱਤੇ ਦਾ ਫਾਇਦਾ ਕੀ ਜਿਹੜਾ ਕੰਮ ਹੀ ਨਾ ਆਇਆ ਇਸ ਕਰਕੇ ਉਹ ਚੀਜ਼ ਦਿਓ ਜੋ ਕੰਮ ਆਵੇ ਬਹੁਤੇ ਸੱਜਣ ਇਹੋ ਜਿਹੇ ਹੁੰਦੇ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਪੈਸਾ ਦੇ ਜਾਂਦੇ ਨੇ ਪਰ ਉਹ ਪੈਸਾ ਸਹੀ ਅਰਥਾਂ ਵਿੱਚ ਕਿਤੇ ਨਹੀਂ ਲੱਗਦਾ ਮੈਂ ਬੇਨਤੀ ਕਰਾਂ ਉਹ ਚੀਜ਼ ਦੇ ਦੋ ਜਿਹਦੀ ਕੋਈ ਲੋੜ ਹੋਵੇ ਗੁਰੂ ਘਰ ਦੇ ਵਿੱਚ ਕੋਈ ਚਾਦਰਾਂ ਜਾਂ ਕੋਈ ਗੁਰੂ ਸਾਹਿਬ ਦੇ ਲਈ ਪੀੜਾ ਸਾਹਿਬ ਜਾਂ ਪਾਲਕੀ ਸਾਹਿਬ ਬਣਵਾ ਦਿਓ ਜਿਹਦੀ ਜਰੂਰਤ ਹੈ ਜਾਂ ਫਿਰ ਗੁਰੂ ਘਰ ਦੇ ਲਈ ਪੜਦੇ ਜਾਂ ਫਿਰ ਗੁਰੂ ਘਰ ਦੇ ਲਈ ਕੋਈ ਇਹੋ ਜਿਹੇ ਪੋਚੇ ਝਾੜੂ ਜਾਂ
ਇਹੋ ਜਿਹਾ ਕੁਝ ਲੰਗਰਾਂ ਦੇ ਵਿੱਚ ਸਾਜੋ ਸਮਾਨ ਦੇ ਦਿਓ ਜਿਹੜਾ ਕੋਈ ਅਰਥ ਵੀ ਲੱਗਦਾ ਬਹੁਤੇ ਪੈਸੇ ਦਿੱਤੇ ਹੋਏ ਸਾਡੇ ਕਿਸੇ ਅਰਥ ਨਹੀਂ ਆਉਂਦੇ ਪਿਆਰਿਓ ਨਾ ਹੀ ਉਹ ਸਹੀ ਜਗ੍ਹਾ ਤੇ ਲਾਏ ਜਾਂਦੇ ਨੇ ਤੇ ਬਹੁਤੇ ਦਾਨੀ ਸੱਜਣ ਜਿਹੜੇ ਨੇ ਗੁਰੂ ਸਾਹਿਬ ਨੂੰ ਭੇਟਾ ਕਰਨ ਵਾਲੇ ਦਸਵੰਧ ਕੱਢਣ ਵਾਲੇ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਇਸ ਗੱਲਾਂ ਵੱਲ ਜਰੂਰ ਧਿਆਨ ਦਿਓ ਇਹਨਾਂ ਗੱਲਾਂ ਵੱਲ ਖਾਸ ਕਰਕੇ ਧਿਆਨ ਦਿਓ ਉਥੇ ਦਿਓ ਜਿੱਥੇ ਜਰੂਰਤ ਹੈ ਤੇ ਪਿਆਰਿਓ ਗੁਰੂ ਘਰ ਰੁਮਾਲਾ ਚੜਾਉਣ ਚੱਲੇ ਹੋ ਤੇ ਇੱਕ ਇਹ ਮੇਰੀ ਬੇਨਤੀ ਨੂੰ ਜਰੂਰ ਸਮਝ ਲਿਓ ਜੇ ਚਿੱਟਾ ਵਸਤਰ ਦਿੱਤਾ ਜਾਵੇ ਤੇ ਸ਼ਾਇਦ ਚੰਗਾ ਹੋਊਗਾ ਜੇ ਰੁਮਾਲਾ ਸਾਹਿਬ ਦੇਣਾ ਤੇ ਪੂਰਾ ਸੈਟ ਦਈਏ ਜਿਹੜਾ ਕੰਮ ਵੀ ਆਵੇ ਕਿਸੇ ਅਰਥ ਵੀ ਆਵੇ ਸਤਿਗੁਰੂ ਜੋ ਵੀ ਲੈ ਕੇ ਜਾਓਗੇ ਤੁਹਾਡਾ ਪ੍ਰਵਾਨ ਕਰਨਗੇ ਪਿਆਰਿਓ ਗੁਰੂ ਤੋਂ ਖੁਸ਼ੀਆਂ ਤੁਹਾਨੂੰ ਮਿਲ ਜਾਣੀਆਂ ਨੇ ਪਰ ਕੁਝ ਖਾਸ ਗੱਲਾਂ ਦਾ ਧਿਆਨ ਆਪਾਂ ਵੀ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ