ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਛੋਟਾ ਘੱਲੂਕਾਰਾ ਛੋਟਾ ਘੱਲੂਕਾਰਾ ਉਸ ਦੌਰ ਵਿੱਚ ਹੋਇਆ ਜਦੋਂ ਸਿੰਘਾਂ ਤੇ ਸਿਰਾਂ ਦੇ ਮੁੱਲ ਪੈਂਦੇ ਸੀ ਇਹ ਉਹ ਕਾਲਾ ਦੌਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿਸੇ ਵੀ ਗੁਰੂ ਸਾਹਿਬਾਨ ਜੀ ਦਾ ਨਾਮ ਲੈਣ ਵਾਲੇ ਲੋਕ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਸਿੱਖਾਂ ਨੂੰ ਮਾਰਨ ਵਾਲੇ ਨੂੰ ਇਨਾਮ ਦਿੱਤੇ ਜਾਂਦੇ ਸੀ ਤੇ ਸਾਥ ਦੇਣ ਵਾਲੇ ਨੂੰ ਮਾਰ ਦਿੱਤਾ ਜਾਂਦਾ ਸੀ ਇਸ ਲਈ ਸਾਰੇ ਸਿੱਖਾਂ ਦੇ ਵੈਰੀ ਹੀ ਬਣ ਗਏ ਸੀ ਇਹ ਘੱਲੂਕਾਰਾ ਕਾਹਨੂਵਾਨ ਦਾ ਸ਼ਾਮਲ ਜ਼ਿਲਾ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਜਿੱਥੇ 40 ਹਜਾਰ ਦੇ ਕਰੀਬ ਸਿੱਖ ਸ਼ਹੀਦ ਹੋਏ ਜਿਨਾਂ ਵਿੱਚ ਕਈ ਬੇਕਸੂਰ ਬਜ਼ੁਰਗ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਸਨ ਬਾਬਾ ਦੀਪ ਸਿੰਘ ਜੀ ਸਰਦਾਰ ਸੁੱਖਾ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਰਦਾਰ ਨੌਧ ਸਿੰਘ ਜੀ ਸ਼ੁਕਰਚੱਕੀਆ ਸਰਦਾਰ ਸੁਬੇਗ ਸਿੰਘ ਜੀ ਤੇ ਸਰਦਾਰ ਸ਼ਾਹਬਾਜ ਸਿੰਘ ਜੀ ਵੀ ਇਸ ਘੱਲੂਘਾਰੇ ਵਿੱਚ ਵੈਰੀ ਦੀ ਫੌਜ ਨੂੰ ਮਾਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ।
ਇਸ ਘੱਗੂਕਾਰੇ ਵਿੱਚ ਸਰਦਾਰ ਸੁੱਖਾ ਸਿੰਘ ਜੀ ਦੇ ਗੋਲਾ ਵੱਜਣ ਕਾਰਨ ਲੱਤ ਟੁੱਟ ਗਈ ਸੀ ਪਰ ਫਿਰ ਵੀ ਉਹ ਬਹੁਤ ਬਹਾਦਰੀ ਨਾਲ ਵੈਰੀ ਉੱਤੇ ਡਟੇ ਰਹੇ ਜਦੋਂ ਯਈਆ ਖਾਂ ਨਵਾਬ ਜਕਰੀਆ ਖਾਨ ਦਾ ਪੁੱਤਰ ਨਵਾਂ ਨਵਾਂ ਸੂਬੇਦਾਰ ਬਣਿਆ ਸੀ ਉਹਨੇ ਆਪਣੇ ਦੀਵਾਨ ਲਖਪਤ ਰਾਏ ਨੂੰ ਫੌਜ ਦੇ ਕੇ ਹੁਕਮ ਦਿੱਤਾ ਕਿ ਸਿੰਘਾਂ ਨੂੰ ਇਲਾਕੇ ਵਿੱਚੋਂ ਕੱਢ ਕੇ ਆ ਗਏ ਜਸਪਤ ਰਾਏ ਅਤੇ ਲਖਪਤ ਰਾਏ ਦੋਵੇਂ ਸਕੇ ਭਰਾ ਸੀਗੇ ਇਹ ਕਲਾਨੌਰ ਦੇ ਖੱਤਰੀ ਸੀ। ਜਦੋਂ ਲਖਪਤ ਰਾਏ ਫੌਜ ਲੈ ਕੇ ਗਿਆ ਤਾਂ ਸਿੰਘ ਰਾਵੀ ਦੇ ਕੰਢੇ ਤੋਂ ਏਮਨਾਬਾਦ ਨੂੰ ਚਲੇ ਗਏ ਅੱਗੋਂ ਜਸਪਤ ਰਾਏ ਏਮਨਾਬਾਦ ਦਾ ਫੌਜਦਾਰ ਸੀ। ਜਦੋਂ ਜਸਪਤ ਰਾਏ ਨੂੰ ਪਤਾ ਲੱਗਾ ਕਿ 2000 ਸਿੰਘ ਰੋੜੀ ਸਾਹਿਬ ਗੁਰਦੁਆਰਾ ਏਮਨਾਬਾਦ ਵਿੱਚ ਬੈਠੇ ਹਨ। ਤਾਂ ਉਸਨੇ ਸਖਤ ਹੁਕਮ ਭੇਜਿਆ ਕਿ ਇਸੇ ਵੇਲੇ ਮੇਰੇ ਇਲਾਕੇ ਵਿੱਚੋਂ ਚਲੇ ਜਾਓ ਅੱਗੋਂ ਸਿੰਘਾਂ ਨੇ ਉੱਤਰ ਦਿੱਤਾ ਫੌਜਾ ਨੇ ਤਿੰਨ ਦਿਨਾਂ ਤੋਂ ਲੰਗਰ ਨਹੀਂ ਛਕਿਆ ਲੰਗਰ ਛਕ ਕੇ ਤੇ ਰਾਤ ਕੱਟ ਕੇ ਦਿਨੇ ਚਾਲੇ ਪਾ ਦਿੱਤੇ ਜਾਣਗੇ ਜਸਪਤ ਇਹਨਾਂ ਲਿਹਾਜ ਕਰਨ ਵਾਸਤੇ ਵੀ ਤਿਆਰ ਨਾ ਹੋਇਆ
ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹੱਲਾ ਕਰ ਦਿੰਦਾ ਅੱਗੋਂ ਸਿੰਘਾਂ ਵੀ ਤਲਵਾਰਾਂ ਕੱਢ ਲਈਆਂ ਬੜੀ ਘਮਸਾਨ ਦੀ ਲੜਾਈ ਹੋਈ ਸਿੰਘ ਲੜਨਾ ਨਹੀਂ ਸਨ ਚਾਹੁੰਦੇ ਪਰ ਲੜਾਈ ਬਧੋ ਬਦੀ ਉਹਨਾਂ ਦੇ ਗਲ ਪੈ ਗਈ ਸੀ ਉਹ ਨਾਲ ਨਾਲ ਲੜਦੇ ਜਾਂਦੇ ਤੇ ਨਾਲੇ ਅੱਗੇ ਵਧਦੇ ਜਾਂਦੇ ਚਸਪਤ ਰਾਏ ਹਾਥੀ ਤੇ ਬੈਠਾ ਸਿੱਖਾਂ ਨੂੰ ਵੰਗਾਰ ਰਿਹਾ ਸੀ ਜਦੋਂ ਉਹ ਸਰਦਾਰ ਨਿਬਾਹੂ ਸਿੰਘ ਦੀ ਨਿਗਾਹ ਪੈ ਗਿਆ ਤੇ ਸਿੰਘ ਨੇ ਸ਼ੇਰ ਵਾਂਗ ਛਾਲ ਮਾਰਦੀ ਵੈਰੀ ਤੇ ਜਾ ਪਿਆ ਹਾਥੀ ਦੀ ਪੂਛ ਫੜ ਕੇ ਉਹ ਉੱਤੇ ਚੜ ਗਿਆ ਤੇ ਤਲਵਾਰ ਨਾਲ ਜਸਪਤ ਦਾ ਸੈਰ ਲਾ ਲਿਆ ਫੌਜਦਾਰ ਨੂੰ ਮਰਦਿਆਂ ਹੋਇਆ ਦੇਖ ਕੇ ਤਨਖਾਹਦਾਰ ਸਿਪਾਹੀਆਂ ਦਾ ਭੱਜਦਿਆਂ ਦਾ ਪਤਾ ਨਾ ਲੱਗਾ ਜਸਪਤ ਨੂੰ ਮਾਰ ਕੇ ਸਿੰਘ ਏਮਨਾਬਾਦ ਤੇ ਜਾ ਪਏ ਤੇ ਸ਼ਹਿਰ ਲੁੱਟ ਕੇ ਫਿਰ ਰਾਵੀ ਦੀਆਂ ਝਾੜੀਆਂ ਵਿੱਚ ਜਾ ਵੜੇ ਲਖਪਤ ਰਾਏ 1726 ਈਸਵੀ ਤੋਂ 1747 ਈਸਵੀ ਤੱਕ ਲਾਹੌਰ ਦਾ ਵਜ਼ੀਰ ਰਿਹਾ ਜਦੋਂ ਉਸਨੇ ਆਪਣੇ ਭਰਾ ਦੀ ਮੌਤ ਦੀ ਖਬਰ ਸੁਣੀ ਉਸਨੂੰ ਅੱਗ ਲੱਗ ਉੱਠੀ ਉਸਨੇ ਗੁੱਸੇ ਵਿੱਚ ਕਸਮ ਖਾਤੀ ਕਿ ਮੈਂ ਹੁਣ ਸਿੱਖ ਪੰਥ ਮੁਕਾ ਕੇ ਹੀ ਦਮ ਲਵਾਂਗਾ ਉਸ ਦਾ ਖਿਆਲ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਬਚੇ ਹੋਏ ਹਨ। ਨਹੀਂ ਤਾਂ
ਮੈਂ ਮਿਟਾਉਣਾ ਚਾਹਵਾਂ ਤਾਂ ਇਹ ਬਚ ਨਹੀਂ ਸਕਦੇ ਉਹਨੇ ਹੰਕਾਰ ਵਿੱਚ ਇਥੋਂ ਤੱਕ ਕਿਹਾ ਕਿ ਇੱਕ ਖੱਤਰੀ ਨੇ ਹੀ ਪੰਥ ਚਲਾਇਆ ਸੀ ਤੇ ਹੁਣ ਇੱਕ ਖੱਤਰੀ ਦੇ ਹੱਥੋਂ ਹੀ ਮੁੱਕੇਗਾਸਿੱਖਾਂ ਦੇ ਕਤਲੇਆਮ ਵਾਸਤੇ ਉਹਨੇ ਆਪਣੇ ਸੂਬੇਦਾਰ ਯਆ ਖਾਨ ਕੋਲੋਂ ਹੁਕਮ ਲੈ ਲਿਆ ਜਿੱਥੇ ਵੀ ਕੋਈ ਸਿੱਖ ਮਿਲੇ ਉਸਨੂੰ ਕਤਲ ਕਰ ਦਿੱਤਾ ਜਾਵੇ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਵੇ ਉਸਨੂੰ ਕਤਲ ਕੀਤਾ ਜਾਵੇ ਸਿੱਖ ਤੇ ਸਿਰ ਵਾਸਤੇ ਇਨਾਮ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ ਉਸ ਨੇ ਲਾਹੌਰ ਵਿੱਚ ਅਮਨ ਸ਼ਾਂਤੀ ਨਾਲ ਵੱਸਦੇ ਜਾਂ ਸਰਕਾਰੀ ਕੰਮਾਂ ਵਾਲੇ ਸਾਰੇ ਸਿੱਖ ਕੈਦ ਕਰ ਲਏ ਇਹਨਾਂ ਵਿੱਚ ਨਾਮਵਰ ਲਾਹੌਰ ਦਾ ਵਕੀਲ ਸਰਦਾਰ ਸਵੇਗ ਸਿੰਘ ਤੇ ਉਸਦਾ ਜਵਾਨ ਪੁੱਤਰ ਸ਼ਾਹਬਾਜ ਸਿੰਘ ਸੀ ਇਸ ਤੋਂ ਪਹਿਲਾਂ ਦਲ ਖਾਲਸਾ ਦੇ ਚੰਗੀ ਸਿੰਘ ਹੀ ਕਤਲ ਹੁੰਦੇ ਰਹੇ ਸਨ ਤੇ ਉਹ ਸਰਕਾਰ ਵੱਲੋਂ ਬਾਕੀ ਸਮਝੇ ਜਾਂਦੇ ਸਨ ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਕਰ ਦਿੱਤਾ ਗਿਆ ਜਾਨ ਬਚਾਉਣ ਦਾ ਇੱਕੋ ਢੰਗ ਸੀ ਕਿ ਇਸਲਾਮ ਧਾਰਨ ਕੀਤਾ ਜਾਵੇ ਜਿਹੜੇ ਲਾਹੌਰ ਵਿੱਚੋਂ ਸਿੱਖ ਫੜੇ ਗਏ
ਉਹਨਾਂ ਦੇ ਕਤਲ ਦਾ ਹੁਕਮ ਲੱਖਪਤ ਵੱਲੋਂ ਦਿੱਤਾ ਗਿਆ ਇਹ ਸੁਣ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਏ ਸ਼ਹਿਰ ਦੇ ਪਤਵੰਤੇ ਸੱਜਣ ਜਿਨਾਂ ਵਿੱਚ ਨਾਮਵਰ ਦੀਵਾਨ ਕੌੜਾ ਮਲ ਕੁੰਜਾਹੀ ਮਲ ਕਸ਼ਮੀਰੀ ਮਲ ਹਰੀ ਸਿੰਘ ਨੇ ਇਕੱਠੇ ਹੋ ਕੇ ਲਖਪਤ ਕੋਲ ਆਏ ਤੇ ਬੇਨਤੀ ਕੀਤੀ ਕਿ ਇਹਨਾਂ ਅਮਲ ਪਸੰਦ ਤੇ ਬੇਗੁਨਾਹ ਸਿੱਖਾਂ ਨੂੰ ਕਤਲ ਨਾ ਕੀਤਾ ਜਾਵੇ ਉਹਨਾਂ ਨੇ ਲਗਭਗ ਦੇ ਗੁਰੂ ਭਾਈ ਜਗਤ ਤੋਂ ਵੀ ਇਹ ਅਖਵਾਇਆ ਪਰ ਲਖਪਤ ਕਿਸੇ ਦੀ ਨਾ ਮੰਨਿਆ ਅੰਤ ਉਹਨਾਂ ਨੇ ਕਿਹਾ ਕਿ ਇਨੀ ਹੀ ਮੰਨ ਲੈ ਕਿ ਇਹ ਹੱਤਿਆ ਸੋਮਵਾਰ ਹੀ ਮੱਸਿਆ ਵਾਲੇ ਦਿਨ ਨਾ ਕੀਤੀ ਜਾਵੇ ਪਰ ਲਖਪਤ ਇਹ ਵੀ ਨਾ ਮੰਨਿਆ ਸੋ ਉਹ ਸਾਰੇ ਸਿੱਖ ਸੋਮਵਾਰ ਹੀ ਵਸਿਆ 10 ਮਾਰਚ 1746 ਈਸਵੀ ਨਾ ਖਾਸ ਚੌਂਕ ਸ਼ਹੀਦ ਗੰਜ ਵਿੱਚ ਕਤਲ ਹੋਏ ਫਿਰ ਇਲਾਕੇ ਵਿੱਚੋਂ ਵੀ ਸਿੱਖ ਫੜ ਫੜ ਕੇ ਕਤਲ ਕੀਤੇ ਗਏ ਲਖਪਤ ਨੇ ਸਾਰੇ ਸ਼ਹਿਰ ਤੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ ਕਿ ਕੋਈ ਆਦਮੀ ਗੁਰੂ ਗ੍ਰੰਥ ਸਾਹਿਬ ਨਾ ਪੜੇ ਆਮ ਗ੍ਰੰਥ ਨੂੰ ਪੋਥੀ ਕਿਹਾ ਜਾਵੇ
ਕਿਉਂਕਿ ਗ੍ਰੰਥ ਕਹਿਣ ਤੋਂ ਸਿੱਖਾਂ ਤੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਨਿਕਲਦੇ ਹਨ ਗੁੜ ਨੂੰ ਰੋੜੀ ਜਾਂ ਭੇਲ ਵੀ ਕਿਹਾ ਜਾਵੇ ਕਿਉਂਕਿ ਗੁੜ ਕਹਿਣ ਨਾਲ ਗੁਰਦਾ ਚੇਤਾ ਆਉਂਦਾ ਹੈ ਵਾਹਿਗੁਰੂ ਸ਼ਬਦ ਦਾ ਜਾਪ ਕੋਈ ਨਾ ਕਰੇ ਹੁਕਮ ਨਾ ਮੰਨਣ ਵਾਲੇ ਨੂੰ ਕਤਲ ਕੀਤਾ ਜਾਵੇ ਜਾਂ ਮੁਸਲਮਾਨ ਕੀਤਾ ਜਾਵੇਗਾ ਸਿੱਖ ਧਰਮ ਦੇ ਜਿੰਨੇ ਗ੍ਰੰਥ ਹੱਥ ਲੱਗੇ ਲਖਪਤ ਨੇ ਸਾੜ ਦਿੱਤੇ ਦਲ ਖਾਲਸਾ ਜਸਪਤ ਨੂੰ ਕਤਲ ਕਰਕੇ ਇਹਨਾਂ ਬਾਅਦ ਲੁੱਟ ਕੇ ਰਾਵੀ ਦੇ ਜੰਗਲਾਂ ਵਿੱਚ ਜਾ ਵੜਿਆ ਸ਼ਹਿਰੀ ਸਿੱਖਾਂ ਦੇ ਕਤਲ ਤੋਂ ਵੇਲਾ ਹੋ ਕੇ ਲਗਭਗ ਦਲ ਖਾਲਸੇ ਦੇ ਨਾਸ ਵਾਸਤੇ ਚੜਿਆ ਲਾਹੌਰ ਦੀ ਸਾਰੀ ਫੌਜ ਸਣੇ ਤੋਪਖਾਨੇ ਤੇ ਇਲਾਕੇ ਦੇ ਸਭ ਫੌਜਦਾਰ ਤੇ ਚੌਧਰੀਆਂ ਆਪਣੀਆਂ ਫੌਜਾਂ ਲੈ ਕੇ ਲੱਖ ਪਦ ਦੇ ਨਾਲ ਸਨ ਰਾਵੀ ਦੀਆਂ ਝਾੜੀਆਂ ਵਿੱਚ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ
ਸਰਦਾਰ ਨੌਧ ਸਿੰਘ ਸ਼ੁਕਰਚਕੀਏ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਤੇ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਤੇ ਜਥੇ ਸਨ ਲਗਭਗ ਦੀਆਂ ਫੌਜਾਂ ਨੇ ਝਾੜੀਆਂ ਨੂੰ ਘੇਰਾ ਪਾ ਲਿਆ ਉਦਾਲੇ ਤੋਪਾਂ ਜਮੂਰੇ ਬੀੜ ਦਿੱਤੇ ਤੇ ਲੱਗੇ ਗੋਲਾਬਾਰੀ ਕਰ ਜਿਸ ਪਾਸੇ ਕੋਲੇ ਪੈਂਦੇ ਸਿੰਘ ਉਹ ਪਾਸਾ ਛੱਡ ਕੇ ਦੂਜੇ ਪਾਸੇ ਛਾਪਾ ਮਾਰ ਕੇ ਵੈਰੀ ਦੀ ਫੌਜ ਦਾ ਨੁਕਸਾਨ ਕਰਕੇ ਫਿਰ ਝਾੜੀਆਂ ਵਿੱਚ ਜਾ ਵੜਦੇ ਇਸੇ ਤਰਾਂ ਉਹ ਲੜਦੇ ਲੜਾਉਂਦੇ ਰਾਵੀ ਦੇ ਨਾਲ ਨਾਲ ਪਹਾੜਾਂ ਨੂੰ ਤੁਰੇ ਜਾਂਦੇ ਅੱਗੇ ਅੱਗੇ ਸਿੱਖ ਤੇ ਪਿੱਛੇ ਪਿੱਛੇ ਟਿੱਡੀ ਦਲ ਸਿੰਘਾ ਕੋਲੋਂ ਦਾਰੂ ਸਿੱਕਾ ਤੇ ਖਾਣਾ ਦਾਣਾ ਮੁੱਕ ਗਿਆ ਬੜੀ ਔਖੀ ਬਣੀ ਦੇਸ਼ ਦੁਸ਼ਮਣ ਦਾ ਤੇ ਹੱਥ ਪੱਲੇ ਕੁਝ ਨਾ ਝਾੜੀਆਂ ਵਿੱਚੋਂ ਸ਼ਿਕਾਰ ਮਾਰ ਕੇ ਜਾਂ ਦਰਖਤ ਦੇ ਪੱਥਰ ਖਾ ਕੇ ਸਿੰਘ ਗੁਜਾਰਾ ਕਰਦੇ ਪਰ ਆਪਣੀ ਅਣਖ ਦੇ ਡਟੇ ਰਹੇ ਇਕ ਦਿਨ ਸਿੰਘਾਂ ਨੇ ਵੈਰੀ ਦੀ ਫੌਜ ਉੱਤੇ ਲੌਟੇ ਵੇਲੇ ਹੱਲਾ ਬੋਲ ਦਿੱਤਾ। ਪਰ ਛੇਤੀ ਹੀ ਪਿਛਾਹ ਨੂੰ ਵਾਂਗਾ ਮੋੜ ਕੇ
ਪਰ ਛੇਤੀ ਹੀ ਪਿਛਾਹ ਨੂੰ ਵਾਂਗਾ ਮੋੜ ਕੇ ਭੱਜ ਉਠੇ ਵੈਰੀ ਨੇ ਸਮਝਿਆ ਕਿ ਸਿੱਖ ਬੈੜ ਛੱਡ ਕੇ ਦੂਰ ਨਿਕਲ ਗਏ ਹਨ ਸੋ ਉਹ ਅਵੇਸਲੇ ਹੋ ਗਏ ਅਤੀ ਰਾਤ ਸਿੰਘਾਂ ਨੇ ਵੈਰੀ ਉੱਤੇ ਬੜਾ ਕਹਿਰੀ ਹੱਲਾ ਕੀਤਾ ਵੈਰੀ ਦੀ ਫੌਜ ਵਿੱਚੋਂ ਹਾਲਜਾ ਲਵਾਚ ਗਈ ਕਿਸੇ ਨੂੰ ਇੱਕ ਦੂਜੇ ਦੀ ਸੁੱਧ ਲੈਣ ਦਾ ਸਮਾਂ ਨਾ ਮਿਲਿਆ ਉਹਨਾਂ ਦੇ ਤਿਆਰ ਹੁੰਦਿਆਂ ਹੁੰਦਿਆਂ ਤੱਕ ਸਿੰਘਾਂ ਨੇ ਸੈਂਕੜੇ ਵੈਰੀਆਂ ਦਾ ਕਤਲ ਕਰਕੇ ਤੇ ਘੋੜੇ ਖੋ ਕੇ ਨਿਕਲ ਗਏ ਇਸ ਹਮਲੇ ਨੇ ਵੈਰੀ ਦੀ ਫੌਜ ਨੂੰ ਬੜਾ ਬੇਹੌਸਲਾ ਕਰ ਦਿੱਤਾ ਪਰ ਲਗਭਗ ਨੇ ਨਾਮ ਦਾ ਲਾਲਚ ਦੇ ਕੇ ਫਿਰ ਫੌਜਾਂ ਤਿਆਰ ਕਰ ਲਈਆਂ ਤੇ ਅੱਗੇ ਨਾਲੋਂ ਵਧੇਰੇ ਕਰੜਾਈ ਨਾਲ ਗੋਲਾਬਾਰੀ ਕਾਤ ਲੱਗਾ ਸਿੰਘ ਛਾਪਾ ਮਾਰ ਕੇ ਫਿਰ ਝਾੜੀਆਂ ਵਿੱਚ ਜਾ ਵੜ ਗਏ ਸਨ ਉਹਨਾਂ ਦਾ ਖਿਆਲ ਸੀ ਕਿ ਦੋ ਚਾਰ ਦਿਨ ਖੱਪ ਖਪ ਕੇ ਲਗਭਗ ਵਾਪਸ ਮੁੜ ਜਾਏਗਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ
ਉਹ ਵਾੜ ਦਾ ਛਾਪਾ ਬਣ ਕੇ ਚੁੰਬੜੇਗਾ ਕਿ ਛੇਤੀ ਮਗਰੋਂ ਹੀ ਨਹੀਂ ਲਹੇਗਾ ਨਹੀਂ ਤਾਂ ਇਸ ਵੇਲੇ ਉਹ ਝਾੜੀਆਂ ਵਿੱਚੋਂ ਨਿਕਲ ਕੇ ਦੁਆਬੇ ਮਾਲਵੇ ਨੂੰ ਨਿਕਲ ਜਾਂਦੇ ਅੱਗੇ ਅੱਗੇ ਸਿੰਘ ਤੇ ਪਿੱਛੇ ਪਿੱਛੇ ਲਗਭਗ ਵਸੋ ਹਲੀ ਦੀਆਂ ਪਹਾੜੀਆਂ ਵੱਲ ਹੋ ਤੁਰੇ ਸਿੰਘਾਂ ਦਾ ਖਿਆਲ ਸੀ ਕਿ ਪਹਾੜੀਏ ਹਿੰਦੂ ਇਸ ਧਰਮ ਯੁੱਧ ਵਿੱਚ ਜੋ ਮੁਗਲ ਰਾਜ ਦੀ ਗੁਲਾਮੀ ਗਲੋਂ ਲਾਉਣ ਵਾਸਤੇ ਆਰੰਭ ਕੀਤਾ ਹੋਇਆ ਹੈ ਸਾਡੀ ਮਦਦ ਕਰਨਗੇ ਪਰ ਇਹ ਨਾ ਸਮਝ ਸਕੇ ਕਿ ਜੇ ਯਆ ਖਾਂ ਦਾ ਹਥਿਆਰ ਬਣ ਕੇ ਇੱਕ ਹਿੰਦੂ ਲੱਖਪਤ ਸਾਡੀ ਤਬਾਹੀ ਤੇ ਲੱਕ ਬੱਤੀ ਮਗਰ ਲੱਗਾ ਆ ਰਿਹਾ ਹੈ ਤਾਂ ਅੱਗੋਂ ਪਹਾੜੀਏ ਕਦੋਂ ਮਿੱਤਰ ਬਣਨ ਲੱਗੇ ਹਨ ਲਗਭਗ ਨੇ ਉਹਨਾਂ ਪਹਾੜੀਆਂ ਨੂੰ ਪਹਿਲਾਂ ਹੀ ਆਪਣੇ ਨਾਲ ਗੰਢ ਲਿਆ ਹੋਇਆ ਸੀ ਤੇ ਸਰਕਾਰ ਦਾ ਕਰੜਾ ਹੁਕਮ ਵੀ ਭੇਜ ਦਿੱਤਾ ਸੀ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ ਸਿੱਖਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਤੇ ਸਿੱਖ ਮਾਰਨ ਵਾਲੇ ਨੂੰ ਇਨਾਮ ਇਹ ਹੁਕਮ ਪਹਾੜੀਆਂ ਤੇ ਕੰਨਾਂ ਤੱਕ ਵੀ ਪਹੁੰਚ ਚੁੱਕਾ ਸੀ
ਸੋ ਅੱਗੋਂ ਪਹਾੜੀਏ ਹਥਿਆਰ ਲੈ ਕੇ ਸਿੰਘਾਂ ਤੇ ਟਾਕਰੇ ਤੇ ਆ ਖੜੇ ਸੀ ਸਿੰਘਾਂ ਨੇ ਸਾਂਭਿਆ ਇਹ ਸਾਡੀ ਮਦਦ ਵਾਸਤੇ ਆਏ ਹਨ ਜਥੇਦਾਰਾਂ ਦਾ ਹੁਕਮ ਸੁਣ ਕੇ ਕਿ ਸਿੰਘ ਪਹਾੜਾਂ ਤੇ ਚੜ ਚੱਲਣ ਕੁਝ ਸਿੰਘ ਹਿੰਮਤ ਕਰਕੇ ਬਸੋਹਲੀ ਦੇ ਪਹਾੜਾਂ ਤੇ ਜਾ ਜੜੇ ਤੇ ਪਹਾੜੀਆਂ ਦੀਆਂ ਫੌਜਾਂ ਵਿੱਚ ਜਾ ਵੜੇ ਉਹਨਾਂ ਨੂੰ ਪਤਾ ਹੀ ਤਦ ਲੱਗਾ ਜਦੋਂ ਪਹਾੜੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਮਗਰ ਆ ਰਹੇ ਆ ਉੱਤੇ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ ਇਹੋ ਜਿਹਾ ਹਾਲ ਹੋਇਆ ਉਹਨਾਂ ਸਿੰਘਾਂ ਦਾ ਜੋ ਅਡੋਲ ਤੇ ਕਠੂਹੇ ਦੀਆਂ ਪਹਾੜੀਆਂ ਉੱਤੇ ਚੜੇ ਸਿੰਘਾਂ ਨੂੰ ਹੁਣ ਪਤਾ ਲੱਗਾ ਕਿ ਅਸੀਂ ਬੁਰੀ ਤਰ੍ਹਾਂ ਫਸ ਚੁੱਕੇ ਹਾਂ ਸਿੰਘ ਰਾਵੀ ਦੇ ਸੱਜੇ ਕੰਡੇ ਲੈਦੇ ਪਾਸੇ ਜਾ ਰਹੇ ਸਨ ਹੁਣ ਸਾਹਮਣੇ ਉੱਚੇ ਪਹਾੜ ਤੇ ਵੈਰੀ ਪਹਾੜੀਏ ਪਿਛਲੇ ਪਾਸੇ ਲੱਖਪਤ ਦੀਆਂ ਫੌਜਾਂ ਤੇ ਚਾਰੇ ਪਾਸੇ ਰਾਵੀ ਦਰਿਆ ਠਾਠਾ ਮਾਰ ਰਿਹਾ ਸੀ ਸਲਾਹ ਹੋਈ ਕਿ ਰਾਵੀ ਟੱਪ ਕੇ ਮਾਝੇ ਨੂੰ ਨਿਕਲ ਚਲੋ ਦਰਿਆ ਦੀ ਜਾਂਚ ਲੈਣ ਵਾਸਤੇ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਦੇ ਦੋ ਭਰਾਵਾਂ ਨੇ ਰਾਵੀ ਵਿੱਚ ਘੋੜੇ ਸੁੱਤੇ ਪਰ ਘੋੜੇ ਵਾਪਸ ਨਾ ਆਏ ਤੇ ਨਾ ਹੀ ਅਸਵਾਰ ਮੁੜ ਕੇ ਨਜਰੀ ਪਏ ਦੋਹਾਂ ਬਹਾਦਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਬਾਕੀ ਭਰਾਵਾਂ ਨੂੰ ਰਾਵੀ ਵਿੱਚ ਰੁੜਨ ਤੋਂ ਬਚਾ ਲਿਆ